ਨਿਹੰਗ ਸਿੰਘਾਂ ਮਾਮਲੇ 'ਚ ਆਈ ਹੋਰ CCTV Video, ਦੇਖੋ, ਤਕਰਾਰ ਤੋਂ ਪਹਿਲਾਂ ਕੀ ਹੋਇਆ ਸੀ | OneIndia Punjabi

2022-09-09 1

ਦਰਬਾਰ ਸਾਹਿਬ ਦੇ ਨਜ਼ਦੀਕ ਦੋ ਨਿਹੰਗ ਸਿੰਘਾਂ ਵੱਲੋਂ ਇੱਕ ਨੌਜਵਾਨ ਦੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਦੀ ਘਟਨਾ ਦੀ ਇੱਕ ਨਵੀਂ cctv ਵੀਡੀਓ ਵੀ ਸਾਹਮਣੇ ਆਈ ਹੈ। ਇੱਸ CCTV ਵੀਡੀਓ ਤੋਂ ਬਾਅਦ ਮਾਮਲੇ ਨੇ ਨਵਾਂ ਰੁੱਖ ਲੈ ਲਿਆ ਹੈ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਨੌਜਵਾਨ ਦਰਬਾਰ ਸਾਹਿਬ ਨੇੜੇ ਸਿਗਰਟ ਪੀ ਰਿਹਾ ਸੀ, ਜਿਸ ਕਰਕੇ ਨਿਹੰਗ ਸਿੰਘ ਦਾ ਉਸ ਨੂੰ ਸਿਗਰਟ ਪੀਣ ਤੋਂ ਰੋਕਣ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਨਿਹੰਗਾਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਨੌਜਵਾਨ ਹਰਮਨਜੀਤ ਦਾ ਕਤਲ ਕਰ ਦਿੱਤਾ। ਪਰ ਹੁਣ ਇਸ ਨਵੀਂ cctv ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਦ ਨਿਹੰਗ ਸਿੰਘ ਨੌਜਵਾਨ ਦੇ ਕੋਲ ਦੀ ਲੰਘ ਰਹੇ ਹਨ ਤਾਂ ਨੌਜਵਾਨ ਕੋਲ ਇਕ ਲੜਕੀ ਖੜੀ ਹੈ। ਹਾਲਾਂਕਿ ਵੀਡੀਓ 'ਚ ਇਹ ਸਾਫ ਨਹੀਂ ਹੋ ਰਿਹਾ ਕਿ ਉਸ ਲੜਕੀ ਦਾ ਅਤੇ ਨੌਜਵਾਨ ਦਾ ਕੀ ਰਿਸ਼ਤਾ ਹੈ, ਪਰ ਉਹ ਆਪਸ ਵਿੱਚ ਕੁਝ ਗੱਲਬਾਤ ਕਰਦੇ ਹਨ। ਇਸ ਦੌਰਾਨ ਨਿਹੰਗ ਸਿੰਘ ਸ਼ੱਕ ਦੇ ਮੱਦੇ ਨਜ਼ਰ ਉਸ ਲੜਕੀ ਨੂੰ ਕੁਝ ਸਵਾਲ ਜਵਾਬ ਕਰਦੇ ਹਨ, ਜਿਸ ਤੋਂ ਬਾਅਦ ਤਕਰਾਰ ਸ਼ੁਰੂ ਹੋ ਜਾਂਦੀ ਹੈ ਅਤੇ ਕਤਲ ਦੀ ਘਟਨਾ ਵਾਪਰਦੀ ਹੈ।

Videos similaires